NEWS
24 Oct 2025

Parent Teacher association meeting

College news image

ਫ਼ਰੀਦਕੋਟ, 25 ਅਕਤੂਬਰ - ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਮਿਤੀ 24-10-2025 ਨੂੰ ਮਾਪੇ ਅਧਿਆਪਕ ਸੰਸਥਾ 2025-26 ਦੀ ਚੋਣ ਪੀ.ਟੀ.ਏ. ਪ੍ਰਧਾਨ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਵਿੱਚ ਹੋਈ । ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਬਲਦੇਵ ਅਰੋੜਾ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਮੰਜੂ ਕਪੂਰ ਨੂੰ ਵਾਇਸ ਪ੍ਰਧਾਨ, ਸ. ਸੁਖਦੇਵ ਸਿੰਘ ਸਿੱਧੂ ਨੂੰ ਸੈਕਟਰੀ, ਪ੍ਰੋ. ਸੰਦੀਪ ਸਿੰਘ ਨੂੰ ਖਜਾਨਚੀ, ਪ੍ਰੋ. ਰਣਜੀਤ ਸਿੰਘ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸ. ਜਸਵਿੰਦਰ ਸਿੰਘ, ਸ. ਲਵਪ੍ਰੀਤ ਸਿੰਘ, ਸ਼੍ਰੀ ਲਵਲਦੀਪ ਕੁਮਾਰ, ਸ. ਗੁਰਜੰਟ ਸਿੰਘ, ਸ. ਗੁਰਬਿੰਦਰ ਸਿੰਘ, ਡਾ. ਰੁਪਿੰਦਰਜੀਤ ਕੌਰ ਅਤੇ ਪ੍ਰੋ. ਰਾਜੇਸ਼ਵਰੀ ਦੇਵੀ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪ੍ਰੋ. ਸੰਦੀਪ ਸਿੰਘ ਨੇ ਸਭ ਨੂੰ 'ਜੀ ਆਇਆਂ' ਆਖਦਿਆਂ ਕਾਲਜ ਵਿਖੇ ਪੀ.ਟੀ.ਏ. ਫੰਡ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਹਾਜ਼ਰ ਮੈਂਬਰ ਸਾਹਿਬਾਨ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੀਟਿੰਗ ਦੌਰਾਨ ਪੀ.ਟੀ.ਏ. ਦੇ ਪ੍ਰਧਾਨ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਨਵੀਂ ਚੁਣੀ ਗਈ ਮਾਪੇ ਅਧਿਆਪਕ ਸੰਸਥਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਹਾਜਰ ਸਨ।

Back to News